Lakhimpur violence: Congress delegation meets President Kovind at Rashtrapati Bhavan
ਅੱਜ 13 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਹੇਠ, ਲਖੀਮਪੁਰ ਖੀਰੀ ਦੀ ਹਿੰਸਾ ਨੂੰ ਲੈਕੇ, ਕਾਂਗਰਸ ਦਾ ਇੱਕ ਵਫ਼ਦ ਸਦਰ ਰਾਮਨਾਥ ਕੋਵਿੰਦ ਨੂੰ ਸਦਰ ਭਵਨ ਵਿਖੇ ਮਿਲਿਆ।
ਕਾਂਗਰਸ ਦੇ ਇਸ ਵਫ਼ਦ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੱਲਿਕਾਰਜੁਨ ਖੜਗੇ, ਏਕੇ ਐਂਟਨੀ, ਗ਼ੁਲਾਮ ਨਬੀ ਆਜ਼ਾਦ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਸ਼ਾਮਲ ਸਨ।
ਮੀਡੀਆ ਨਾਲ ਗੱਲ ਕਰਦਿਆਂ, ਰਾਹੁਲ ਗਾਂਧੀ ਨੇ ਆਖਿਆ,"ਅਸੀਂ ਸਦਰ ਨੂੰ ਆਖਿਆ ਕਿ ਮੁਲਜ਼ਮ ਦੇ ਪਿਤਾ, ਅਜੈ ਟੇਨੀ, ਜੋ ਕਿ ਕੇਂਦਰੀ ਰਾਜ ਮੰਤਰੀ ਹਨ, ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰਨਾ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਮੰਤਰੀ ਹੁੰਦਿਆਂ ਹੋਇਆਂ ਸਹੀ ਜਾਂਚ ਸੰਭਵ ਨਹੀਂ ਹੈ। ਇਸਦੇ ਨਾਲ ਹੀ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਸਰਵ-ਉੱਚ ਅਦਾਲਤ ਦੇ ਦੋ ਮੌਜੂਦਾ ਜੱਜਾਂ ਤੋਂ ਕਰਾਈ ਜਾਵੇ।"
"ਸਦਰ ਨੇ ਇਸ ਗੱਲ ਦਾ ਯਕੀਨ ਦਿਵਾਇਆ ਹੈ ਕਿ ਉਹ ਇਸ ਮਾਮਲੇ 'ਤੇ ਅੱਜ ਹੀ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਨਗੇ,"ਪ੍ਰਿਅੰਕਾ ਗਾਂਧੀ ਨੇ ਆਖਿਆ।